Posts

Showing posts from January, 2023

ਕੀ ਤੁਸੀਂ ਜਾਣਦੇ ਹੋ ਸੁਪਰਹਿੱਟ ਪੰਜਾਬੀ ਗੀਤ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ?

‘ਛੱਲਾ’ ਪੰਜਾਬੀ ਭਾਸ਼ਾ ਵਿੱਚੋਂ ਨਿਕਲਿਆ ਇੱਕ ਅਜਿਹਾ ਲੋਕ ਗੀਤ ਹੈ, ਜਿਸ ਨੂੰ ਹਰ ਮਨੁੱਖ ਨੇ ਕਿਸੇ ਨਾ ਕਿਸੇ ਸਮੇਂ ਸੁਣਿਆ ਹੋਵੇਗਾ। ਪੰਜਾਬ ਦੀ ਸ਼ਾਨ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਗੁਰਦਾਸ ਮਾਨ ਸਹਿਬ ਦੀ ਆਵਾਜ਼ 'ਚ 'ਛੱਲਾ' ਤਾਂ ਜ਼ਿਆਦਾਤਰ ਲੋਕਾਂ ਨੇ ਸੁਣਿਆ ਹੀ ਹੈ ਪਰ ਇਸ ਗੀਤ ਦੇ ਹੋਰ ਵੀ ਕਈ ਸੰਸਕਰਣ ਹਨ ਜੋ ਬਹੁਤ ਮਸ਼ਹੂਰ ਹੋਏ ਹਨ। ਪਰੰਪਰਾਗਤ ਪੰਜਾਬੀ ਢੋਲ ਨਾਲ ਜਦੋਂ 'ਛੱਲਾ' ਗਾਇਆ ਜਾਂਦਾ ਹੈ ਤਾਂ ਸਰੋਤਿਆਂ ਦੇ ਰੂ-ਬ-ਰੂ ਹੋ ਜਾਂਦੇ ਹਨ। ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਵਿੱਚ’ ਕਦੇ ਛੱਲਾ ਨਹੀਂ ਸੁਣਿਆ ਹੋਵੇਗਾ। ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ।  ਇਸ ਗੀਤ ਦੇ ਬੋਲ ਬਹੁਤ ਭਾਵੁਕ ਹਨ ਪਰ ਕੀ ਤੁਸੀਂ ਜਾਣਦੇ ਹੋ 'ਛੱਲਾ' ਦੇ ਬੋਲ ਦਾ ਅਸਲ ਮਤਲਬ ਕੀ ਹੈ? ਕੀ ਤੁਸੀਂ ਜਾਣਦੇ ਹੋ ਕਿ ਇਹ ਬਹੁਤ ਹੀ ਭਾਵੁਕ ਗੀਤ ਅਸਲ ਵਿੱਚ ਕਿਸ ਲਈ ਲਿਖਿਆ ਗਿਆ ਸੀ? ਆਓ ਤੁਹਾਨੂੰ ਦੱਸਦੇ ਹਾਂ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ।  'ਛੱਲਾ' ਪੰਜਾਬ ਦੀ ਕਹਾਣੀ ਹੈ, ਅੱਜ ਦੇ ਪੰਜਾਬ ਦੀ ਨਹੀਂ, ਉਸ ਪੰਜਾਬ ਦੀ ਜਦੋਂ ਭਾਰਤ ਅਤੇ ਪਾਕਿਸਤਾਨ ਇੱਕ ਹੁੰਦੇ ਸਨ। ਉਸ ਸਮੇਂ ਪੰਜਾਬ ਵਿੱਚ ਝੱਲਾ ਨਾਂ ਦਾ ਮੱਲ੍ਹਾ ਸੀ, ਮੱਲ੍ਹਾ ਦਾ ਅਰਥ ਹੈ ਕਿਸ਼ਤੀ ਚਲਾਉਣ ਵਾਲਾ। ਝੱਲਾ ਆਪਣੀ ਕਿਸ਼ਤੀ ਵਿਚ ਸਵਾਰੀਆਂ ਨ...