ਕਦੀ ਵੀ ਹਾਰ ਨੀ ਮਨਣੀ

ਇਕ ਮੁੰਡਾ ਜਿਸਦਾ ਨਾਂ ਮੰਨਪ੍ਰੀਤ ਸਿੰਘ ਹੈ। ਨਿਕੇ ਹੁੰਦੇ ਤੋ ਹੀ ਮੰਨਪ੍ਰੀਤ ਦਾ ਵਿਦੇਸ਼ ਜਾਣ ਜਾ ਸੁਪਨ ਹੈ। ਪਰ ਘਰ ਦੇ ਹਾਲਾਤ ਠੀਕ ਨਾਂ ਹੋਣ ਕਰਕੇ ਮੰਨਪ੍ਰੀਤ ਵਿਦੇਸ਼ ਜਾਣ ਲਈ ਪਡ਼ਾਈ ਨਹੀ ਕਰ ਸਕਦਾ। ਮੰਨਪ੍ਰੀਤ ਦਸਵੀ ਵਿਚ ਸੀ ਜਦੋਂ ਉਸਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ। ਇਸ ਕਰਕੇ ਘਰ ਦੀ ਜ਼ਿਮੇਵਾਰੀ ਹੁਣ ਮਨਪ੍ਰੀਤ ਤੇ ਉਹਦੀ ਮਾਂ ਤੇ ਆ ਜਾਂਦੀ ਹੈ। ਮੰਨਪ੍ਰੀਤ ਦੇ ਘਰ ਵਿਚ ਦਾਦੀ, ਮਾਂ ਤੇ ਨਾਲ ਹੀ ਉਹਦੀ ਦੋ ਭੈਣਾਂ ਹਨ। ਪਿਤਾ ਦੀ ਦੇਹਾਂਤ ਤੋ ਬਾਦ ਮਨਪ੍ਰੀਤ ਦੀ ਮਾਂ ਪੂਰੇ ਘਰ ਨੂੰ ਸੰਭਾਲਦੀ ਹੈ। ਉਹ ਦਿਨ ਰਾਤ ਸਿਲਾਈ ਕਰਕੇ ਪੈਸੇ ਕਮਾਉਂਦੀ ਹੈ, ਤੇ ਉਹਨਾਂ ਪੈਸੇ ਤੋ ਘਰ ਦਾ ਹਾਸ਼ਨ ਪਾਨੀ ਅਤੇ ਜਵਾਕਾਂ ਦੀ ਪਡ਼ਾਈ ਦਾ ਖ਼ਰਚਾ ਚਲਾਂਦੀ ਹੈ। ਤੇ ਮਨਪ੍ਰੀਤ ਵੀ ਪਡ਼ਾਈ ਦੇ ਨਾਲ-ਨਾਲ ਇਕ ਕਰਿਆਨੇ ਦੀ ਦੁਕਾਨ ਤੇ ਲਗ ਕੇ ਅਪਣੀ ਪਡ਼ਾਈ ਦਾ ਖ਼ਰਚਾ ਚੁਕਦਾ ਹੈ, ਤੇ ਨਾਲ ਹੀ ਘਰ ਚਲਾਣ ਵਿਚ ਅਪਣੀ ਮਾਂ ਦੀ ਸਾਹਿਤਾ ਕਰਦਾ ਹੈ।

ਮਨਪ੍ਰੀਤ ਇੰਜੀਨੀਅਰਿੰਗ ਕਰ ਰੇਹਾ ਹੈ। ਇਹਨਾਂ ਹਾਲਾਤਾਂ ਵਿਚ ਵੀ ਉਹ ਵਿਦੇਸ਼ ਜਾਣ ਦਾ ਆਪਣਾਂ ਸੁਪਨਾ ਨਹੀ ਛੱਡਦਾ ਉਹਨਾਂ ਆਪਣੇ ਤੇ ਪੂਰਾ ਯਕੀਨ ਹੈ ਕਿ ਇਕ ਨਾਂ ਇਕ ਦੀਨ ਉਹ ਵਿਦੇਸ਼ ਜ਼ਰੂਰ ਜਾਵੇਗਾ। ਉਹ ਅਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੁੰ ਵੀ ਇਹ ਗੱਲ ਵਾਰ-ਵਾਰ ਕਰੇਂਦਾ ਹੈ ਕੀ ਉਹ ਵਿਦੇਸ਼ ਜ਼ਰੂਰ ਜਾਵੇਗਾ। ਇਸ ਗੱਲ ਤੇ ਉਸਦੇ ਰਿਸ਼ਤੇਦਾਰ ਤੇ ਮਿੱਤਰ ਉਦਾ ਮਕਹੋਲ ਕਰਦੇ ਨੇਂ ਤੇ ਕਹੇਂਦੇ ਨੇ ਤੇਰੇ ਤੋ ਕਿਥੇ ਵਿਦੇਸ਼ ਜਾ ਹੋਣਾ ਹੈ, ਤੂੰ ਬਸ ਘਰ ਵਲ ਧਿਯਾਨ ਦੇ ਤੇ ਅਪਣੀ ਪਡ਼ਾਈ ਕਰਕੇ ਨੋਕਰੀ ਲਗ ਤੇ ਘਰ ਨੂੰ ਸਾਂਭ ਇਹ ਵਿਦੇਸ਼ ਜਾਨ ਦੇ ਸੁਪਨੇ ਵੇਖਣਾ ਛੱਡ ਦੇ। ਕੁੱਝ ਸਾਲ ਬਾਅਦ ਜਦੋਂ ਮਨਪ੍ਰੀਤ ਦੀ ਇੰਜੀਨੀਅਰਿੰਗ ਜੀ ਪਡ਼ਾਈ ਪੂਰੀ ਹੁੰਦੀ ਹੈ। ਬਾਅਦ ਵਿਚ ਉਸਦੀ ਇਕ ਵਧਿਯਾ ਕੰਪਨੀ ਵਿਚ ਨੋਕਰੀ ਲਗ ਜਾਂਦੀ ਹੈ। ਤੇ ਫ਼ਿਰ ਕੁੱਝ ਸਮਯ ਬਾਅਦ ਉਸਦਾ ਪ੍ਰਮੋਸ਼ਨ ਹੋ ਜਾਂਨਦਾ ਹੈ। 

ਮਨਪ੍ਰੀਤ ਹੁਣ ਚੰਗਾ ਕਮਾਣ ਲਗ ਪਿਆ ਹੈ। ਉਹ ਅਪਣੀ ਦੋ ਛੋਟੀ ਭੈਣਾਂ ਦਾ ਵਿਆਹ ਗੱਜ-ਵੱਜ ਕੇ ਕਰਦਵਾਉਂਦਾ ਹੈ। ਪਰ ਹਲੇ ਵੀ ਉਹ ਵਿਦੇਸ਼ ਜਾਣ ਦੇ ਆਪਣੇ ਸੁਪਨੇ ਨੂੰ ਨਹੀਂ ਭੁੱਲਦਾ। ਉਹ ਹਲੇ ਵੀ ਵਿਦੇਸ਼ ਜਾਣਾਂ ਚਾਹੁੰਦਾਂ ਹੈ। ਮਨਪ੍ਰੀਤ ਆਪਣੇ ਦਫ਼ਤਰ ਵਿਚ ਬਹੁਤ ਮਹੇਨਤ ਨਾਲ ਕੰਮ ਕਰਦਾ ਹੈ। ਇਕ ਦਿਨ ਉਸਦੇ ਦਫ਼ਤਰ ਦੇ ਮਾਲਿਕ ਉਹਨੂੰ ਬੁਲਾਉਂਦਾ ਹੈ ਤੇ ਉਹਨੂੰ ਦਸਦਾ ਹੈ ਕਿ ਉਸ ਦਾ ਪ੍ਰਮੋਸ਼ਨ ਹੋ ਗਿਆ ਹੈ ਜਿਸ ਲਈ ਤੁਹਾਨੂੰ ਵਿਦੇਸ਼ ਜਾਣਾਂ ਪੈਣਾਂ ਹੈ। ਇਸ ਤਰ੍ਹਾਂ ਮਨਪ੍ਰੀਤ ਵਿਦੇਸ਼ ਚਲਾ ਜਾਂਦਾ ਹੈ। ਫਿਰ ਕੀ ਮਨਪ੍ਰੀਤ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਜਾਂਦਾ ਹੈ। ਤੇ ਉਹ ਕੰਮ ਲਈ ਵਿਦੇਸ਼ ਚਲਾਂ ਜਾਂਦਾ ਹੈ। ਕੂਝ ਸਮਯ ਬਾਅਦ ਅਪਣੀ ਮਾਂ ਅਤੇ ਦਾਦੀ ਨੂੰ ਵੀ ਆਪਣੇ ਨਾਲ ਵਿਦੇਸ਼ ਲੇ ਜਾਂਦਾ ਹੈ।

ਜਿਵੇਂ ਮਨਪ੍ਰੀਤ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਗਿਆ। ਇਸ ਤਰ੍ਹਾਂ ਸਭਦੇ ਸੁਪਨੇ ਪੂਰੇ ਹੌ ਸਕਦੇ ਨੇ ਜੇ ਕਰ ਅਸੀਂ ਆਸ ਤੇ ਵਿਸ਼ਵਾਸ ਕਰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਜਾਰੀ ਰੱਖਣ ਤਾਂ ਆਸੀ ਵੀ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ।

Comments

Popular posts from this blog

ਕੀ ਤੁਸੀਂ ਜਾਣਦੇ ਹੋ ਸੁਪਰਹਿੱਟ ਪੰਜਾਬੀ ਗੀਤ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ?

ਕੌਣ ਸਨ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ