ਮਹਾਂਨਾਇਕ
ਇਕ ਦਿਨ ਅਧਿਆਪਿਕਾ ਨੇ ਵਿਦਿਆਰਥੀਆਂ ਨੂੰ ਪੁੱਛਿਆ ਤੁਸੀਂ ਮੈਨੂੰ ਇਹ ਦੱਸੋ ਕਿ ਮਹਾਂ ਨਾਇਕ ਕੌਣ ਹੁੰਦੇ ਹਨ। ਕਲਾਸ ਵਿੱਚੋਂ ਕੇਵਲ ਪੰਜ ਬੱਚਿਆਂ ਦੇ ਹੱਥ ਖੜੇ ਸਨ ਤੇ ਬਾਕੀ ਨੀਵੀ ਪਾ ਕੇ ਬੈਠੇ ਸਨ ਉਨ੍ਹਾਂ ਵਿਚੋਂ ਤਿੰਨ ਲੜਕੀਆਂ ਅਤੇ 2 ਲੜਕੇ ਸੀ।
ਸ਼ਾਬਾਸ਼ ਰਮਨ ਚੱਲ ਸਾਰਿਆਂ ਨੂੰ ਮਹਾਂਨਾਇਕ ਬਾਰੇ ਦੱਸੋ ਜੀ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਮਹਾਂਨਾਇਕ ਫਿਲਮਾਂ ਦੇ ਹੀਰੋ ਅਮਿਤਾਭ ਬੱਚਨ ਨੂੰ ਅਤੇ ਰਿਤਿਕ ਰੋਸ਼ਨ ਨੂੰ ਆਖਦੇ ਨੇ ਚੱਲ ਰੋਜੀ ਪੁੱਤ ਤੂੰ ਦੱਸ ਤੇਰੇ ਕੀ ਖਿਆਲ ਨੇ ਮਹਾਂਨਾਇਕ ਉਹ ਹੁੰਦੇ ਹਨ ਜੋ ਆਪਣੇ ਹਿਤ ਤਿਆਗ ਕੇ ਦੂਜਿਆਂ ਦੇ ਭਲੇ ਲਈ ਕੰਮ ਕਰਦੇ ਹਨ।
ਭਾਵੇਂ ਇਹ ਕਰਨ ਲਈ ਉਨ੍ਹਾਂ ਨੂੰ ਆਪਾਂ ਵੀ ਕਿਉਂ ਨਾ ਤਿਆਗਣਾ ਪੈ ਜਾਵੇ। ਉਹ ਪਿੱਛੇ ਬੈਠਾ ਜੱਸੀ ਵੀ ਉੱਤਰ ਦੇਣ ਲਈ ਹੱਥ ਉਪਰ ਕਰੀ ਬੈਠਾ ਸੀ ਜੱਸੀ ਤੂੰ ਦੱਸ ਕੀ ਕਹਿਣਾ ਚਾਹੁੰਦਾ ਹੈਂ ਸਰ ਇਨ੍ਹਾ ਫ਼ਿਲਮੀ ਹੀਰੋਆਂ ਨੇ ਕਿਹੜਾ ਦੇਸ਼ ਲਈ ਜਾਨਾਂ ਵਾਰੀਆਂ ਨੇ ਦੇਸ਼ ਲਈ ਕਿਹੜਾ ਕੰਮ ਕੀਤਾ, ਇਹ ਤਾਂ ਆਪਣੀ ਰੋਜ਼ੀ ਕਮਾਉਣ ਲਈ ਧੰਦਾ ਕਰਦੇ ਹਨ। ਮਹਾਂਨਾਇਕ ਸਾਡੇ ਦੇਸ਼ ਭਗਤ ਹਨ ਜਿਹਨਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਡਾ ਦੇਸ਼ ਆਜ਼ਾਦ ਕਰਵਾਇਆ ਹੈ।
ਬਿਲਕੁਲ ਠੀਕ ਹੈ ਅੱਜ ਦੇ ਮਹਾਂਨਾਇਕ ਉਹ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕਰੋਨਾ ਮਰੀਜ ਦਾ ਇਲਾਜ ਕਰ ਰਹੇ ਡਾਕਟਰ ਅਤੇ ਪੁਲਿਸ ਜੋ ਸਾਨੂੰ ਬਚਾਉਣ ਲਈ ਬਾਹਰ ਸੜਕਾਂ ਤੇ ਡਿਊਟੀ ਤੇ ਹਨ। ਸਾਡੇ ਫੌਜੀ ਭਰਾ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸਰਹੱਦ ਤੇ ਦੇਸ਼ ਦੀ ਸੇਵਾ ਕਰਦੇ ਹਨ ਸਾਡੇ ਦੇਸ਼ ਦੀ ਆਨ ਤੇ ਸੇਵਾ ਵਿਚ ਹੈ ਅਸਲ ਵਿਚ ਇਹ ਮਹਾਂਨਾਇਕ ਹਨ।
Comments
Post a Comment