ਕੁੱਝ ਬੁਝਾਰਤਾਂ ਬੂਝੌ ਤੋ ਜਾਨੇ...

 ਕਿਸੇ ਵਿਅਕਤੀ ਦੀ ਸੋਚ ਜਾਂ ਪ੍ਰੀਖਿਆ ਲਈ ਵਾਕਾਂ ਦਾ ਵਰਤਨ ਕਰਨ ਪਹੇਲੀ (ਬੁਝਾਰਤ) ਕਹਿੰਦੇ ਹਨ। ਇਕ ਕਿਸਮ ਦਾ ਪ੍ਰਸ਼ਨ, ਵਾਕ ਜਾਂ ਵੇਰਵਾਂ ਜੋ ਕਿਸੇ ਵਿਅਕਤੀ ਦੀ ਬੁੱਧੀ ਜਾਂ ਸਮਝ ਦੀ ਪਰਖ ਕਰਦੀ ਹੈ। ਜਿਸ ਵਿੱਚ ਕਿਸੇ ਚੀਜ਼ ਦੀ ਵਿਸ਼ੇਸਤਾਂ ਜਾਂ ਗੁਣ ਨੂੰ ਉਲਝਣ ਬਣਾ ਕੇ ਕਿਸੇ ਦੇ ਸਾਮਨੇ ਵਰਤੇਯਾ ਜਾੰਦਾ ਹੈ। ਇਕ ਕਿਸਮ ਦਾ ਪ੍ਰਸ਼ਨ ਜੋ ਧੂਹਮਾ ਫਿਰਾ ਕੇ ਲੋਕਾਂ ਤੋ ਪ੍ਰਛਿਆਂ ਜਾਂਦਾ ਹੈ। ਜੋ ਸਾਮਣੇ ਵਾਲੇ ਵਿਅਕਤੀ ਦੀ ਬੁੱਧੀ ਦਾ ਸਮਝ ਦੀ ਪਰਖ ਕਰਦਾ ਹੈ। ਇਸ ਨੂੰ ਬੁਝਾਰਤ ਕਿਹਾ ਜਾਂਦਾ ਹੈ। ਇਸ ਦਾ ਬਹੂਤ ਮਹਤਵ ਹੈ। ਇਸ ਸਾਡਾਂ ਮਨੋਰੰਜਨ ਕਰਦੀ ਹੈ। ਨਾਲੇ ਸਾਡੇ ਮਨ ਨੂੰ ਤੰਦਰੁਸਤ ਵੀ ਰੱਖਦੀ ਹੈ। ਇਸ ਨੂੰ ਬੂਜੌਵਾਨ ਵੀ ਕਿਹਾ ਜਾਂਦਾ ਹੈ। ਜਿਵੇਂ ਥਲੇ ਲਿਖਿਆਂ ਨੇ: 

1.ਸੋਆਂ ਧੀਆਂ, ਚਾਰ ਜਵਾਈ

2.ਆਈ ਸੀ ਪਰ ਦੇਖੀ ਨਹੀਂ

3.ਮਾਂ ਜੰਮੀ ਨੀ, ਪੁੱਤ ਬਨੇਰੇ ਬੈਠੇ

4.ਨਿਕੀ ਜਿਹੀ ਕੁਡੀ ਲੈ ਪਰਾਂਦਾ ਤੁਰੀ 

5.ਠੰਢਾ-ਠੰਢਾ ਪਾਣੀ, ਵਿਚ ਬੈਠੀ ਨੂਰਾਂ ਰਾਣੀ।

6.ਠੰਢਾ ਪਾਣੀ ਤੱਤਾ ਪਾਣੀ, ਵਿਚ ਡੂੱਬ ਗਈ  ਕਰੌਲੋ ਰਾਣੀ।

7.ਵੀਹਾਂ ਦਾ ਸਿਰ ਕੱਟ-ਕੱਟ ਲੀਤਾ,

   ਪਰ ਨਾ ਮਾਰਿਆ ਨਾ ਖੁਨ ਕੀਤਾਂ।

8.ਸਬਜ਼ ਕਟੋਰੀ ਮਿੱਠਾ ਭੱਤ,

   ਲੁੱਟੋ ਸਈਓ ਹੱਥੇ ਹੱਥ।

9.ਇਕ ਡੱਬੇ ਵਿੱਚ ਬੱਤੀ ਦਾਣੇ,

   ਬੁੱਝਣ ਵਾਲੇ ਬਡੇ ਸਿਆਣੇ।

10.ਰਡੇ ਮਦਾਨ ਵਿਚ ਪਿਆ ਡੱਬਾ,

    ਚੱਕਿਆ ਨਾ ਜਾਵੇ ਚਰਾਈ ਰੱਬਾ।

11.ਐਡੀ ਦਿੱਲੀ ਦੇ ਵਣਜਾਰੇ, 

    ਚਿੱਟੀ ਚਾਦਰ ਪਏ ਚੰਗਿਆਡੇ।

12.ਨਿੱਕੀ ਜਿਹੀ ਕੌਲੀ, 

     ਲਾਹੌਰ ਜਾਕੇ ਬੋਲੀ।

13.ਸਭ ਤੋ ਪਹਿਲਾੰ ਮੈਂ ਜੰਮਿਆਂ, ਫੇਰ ਮੇਰਾ ਭਾਈ।

     ਖਿੱਚ ਧੂ ਕੇ ਬਾਧੂ ਜੰਮਿਆਂ, ਪਿਛੋ ਸਾਡੀ ਮਾਈ।

14.ਕੌਣ ਤਪੱਸਿਆ ਨਿਤ ਕਰੇ, ਕੌਣ ਜੋ ਨਿੱਤ ਨਹਾਵੇ,

     ਕੌਣ ਜੋ ਸਭ ਰਸ ਉਗਲਦਾ, ਕੌਣ ਜੋ ਸਭ ਰਸ ਖਾਵੇ।


ਜਵਾਬ- 1.ਉਗਲ ਤੇ ਅੰਗੁਠਾ, 2. ਨੀਂਦ, 3. ਅੱਗ ਤੇ ਧੂੰਆਂ, 4. ਸੂਈ-ਧਾਗਾ, 5. ਮੱਛੀ, 6.ਚਾਹ, 7. ਨਹੂੰ, 8. ਖਰਬੂਜਾ, 9. ਦੰਦ, 10.ਖੂਹ 11. ਸੂਰਜ,ਚੰਦ, ਤਾਰੇ, 12. ਟੈਲਿਫੋਨ, 13. ਦੂੱਧ, ਦਹੀ, ਮੱਖਣ ਤੇ ਲੱਗੀ, 14. ਸੂਰਜ,ਮੱਛੀ,ਬੱਲਦ,ਧਰਤੀ।


 

 

Comments

Popular posts from this blog

ਕੀ ਤੁਸੀਂ ਜਾਣਦੇ ਹੋ ਸੁਪਰਹਿੱਟ ਪੰਜਾਬੀ ਗੀਤ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ?

ਕੌਣ ਸਨ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ

ਕਦੀ ਵੀ ਹਾਰ ਨੀ ਮਨਣੀ