ਵਿਸਾਖੀ ਦਾ ਤਿਉਹਾਰ ਕਿਉਂ ਮਲਾਇਆ ਜਾਂਦਾ ਹੈ?

ਸਿੱਖਾਂ ਲਈ ਵਿਸਾਖੀ ਸਭ ਤੋਂ ਮਹੱਤਵਪੂਰਨ ਤਯੇਹਾਰ ਵਿੱਚੋਂ ਇੱਕ ਹੈ। ਪੱਕੀ ਹੋਈ ਫ਼ਮਲ ਦੀ ਵਾਢੀ ਵਿਸਾਖੀ ਦੇ ਨਾਲ ਹੀ ਸ਼ੁਰੂ ਹੂੰਦੀ ਹੈ। ਤੇ ਇਦੇ ਨਾਲ ਹੀ ਵਿਸਾਖੀ ਨੂੰ ਖਾਲਮਾ ਮਿਜਨਾੰ ਜਿਵਸ ਵੀ ਆਖਯਾ ਜਾੰਦਾ ਹੈ। 13 ਅਪ੍ਰੈਲ 1699 ਨੂੰ ਸਿੱਖ ਪੰਥ ਦੇ 10ਵੇੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਮਥਾਪਨਾ ਕੀਤੀ ਸੀ, ਇਸ ਦੇ ਨਾਲ ਹੀ ਇਹ ਦਿਹਾੜਾ ਮਨਾਇਆ ਜਾਣ ਲੱਗਾ। 

ਨੌਵੇ ਸਿਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋ ਬਾਅਦ, ਉਨਾੰ ਦੇ ਪੁੱਤਰ ਤੇ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਥੀ ਪੁਰਸ਼ਾਂ ਵਿੱਚ ਕੁਰਬਾਨੀ ਕਰਨ ਦੀ ਹਿੰਮਤ ਅਤੇ ਤਾਕਤ ਪੈਦਾ ਕਰਨੀ ਚਾਹੀ।

ਆਪਣੇ ਇਮ ਸੁਪਨੇ ਨੂੰ ਪੂਰਾ ਕਰਨ ਲਈ, ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਆਨੰਦਪੁਰ ਨੇੜੇ ਕੇਸਗਡ ਸਾਹਿਬ ਵਿਖੇ ਸਿੱਖਾਂ ਦੀ ਇਤਿਹਾਸਕ ਵਿਸਾਖੀ ਦਿਵਸ ਤੇ ਸਿੱਖਾ ਨੂੰ ਬੁਲਾਇਆ।

ਗੁਰੂ ਸਾਹਿਬ ਦੇ ਸੱਦੇ ਉੱਤੇ ਦੁਰੋ-ਨੇਡਿਓੁਂ ਸੰਗਤਾਂ ਭਾਰੀ ਗਿਣਤੀ ਵਿੱਚ ਉੱਥੇ ਪੁੱਜ ਗਇਆ। ਉਸ ਥਾਂ ਦੇ ਭਾਰੀ ਦੀਵਾਨ ਸਜਾਇਆ ਗਿਆ ਜਿਮ ਨੂੰ ਅੱਜਕਲ ਤਖ਼ਤ ਸ੍ਰੀ ਕੇਸਗੜ ਸਾਹਿਬ ਕਰਕੇ ਜਾਇਆ ਜਾਂਦਾ ਹੈ।

ਅੰਮ੍ਰਿਤ ਵੇਲੇ ਦੇ ਕਿਰਤਨ ਦੀ ਸਮਾਪਤੀ ਉਪ੍ਰੰਤ, ਜਦ ਹਜ਼ਾਰਾੰ ਦੀ ਗਿਣਰਤੀ ਵਿੱਚ ਲੋਕ ਉੱਥੇ ਇਕੱਠੇ ਹੋਏ ਸੀ, ਤਾੰ ਗੁਰੂ ਸਾਹਿਬ ਹੱਥ ਵਿੱਚ ਕਿਰਪਾਨ ਕੰਢ ਕੇ ਖੜੇ ਹੋ ਗਏ। ਗੁਰੂ ਸਾਹਿਬ ਨੇ ਸੰਗਤਾ ਵਿੱਚੋ ਇਕ ਸੀਸ ਦੀ ਮੰਗ ਕੀਤੀ।

ਗੁਰੂ ਜੀ ਨੇ ਕਿਹਾ "ਇਮ ਕਿਰਪਾਨ ਨੇ ਆਪਣੀ ਪਿਆਸ ਬੁਝਾਉਣੀ ਹੈ। ਕੀ ਕੋਈ ਸਿੱਖ ਅੱਗੇ ਆ ਕੇ ਇਸਦੀ ਪਿਆਸ ਬੁ਼ਝਾ ਸਕਦਾ ਹੈ?" ਸਾਰੇ ਪਾਸੇ ਸ਼ਾਂਤੀ ਜੀ ਛਾ ਗਈ। ਗੁਰੂ ਜੀ ਦੇ ਤੀਜੇ ਸੱਦੇ ਤੇ ਇਕ ਨੌਜ਼ਵਾਨ ਭਾਈ ਦਇਆ ਰਾਮ ਜੀ ਉੱਠੇ ਅਤੇ ਉੱਹਨਾਂ ਨੇ ਹੱਥ ਜੋੜ ਕੇ ਬੇਨਤੀ ਕਰਦਿਆ ਕਿਹਾ, ਹੇ ਸੱਚੇ ਪਾਤਸ਼ਾਹ ਮੈਂ ਆਪਣਾ ਸੀਸ ਭੇਟਾਂ ਕਰਦਾ ਹਾਂ।ਕਿਰਪਾ ਇਸਨੂੰ ਪਰਵਾਨ ਕਰੋ। ਗੁਰੂ ਸਾਹਿਬ ਨੇ ਉਸ ਨੂੰ ਬਾੰਹ ਤੋ ਫੜਿਆ ਅਰੇ ਇਕ ਤੰਬੂ ਵਿੱਚ ਲੇ ਗਏ। ਲੋਕਾੰ ਨੇਂ ਇਕ ਠੱਕ ਦੀ ਆਵਾਜ ਸੁਣੀ ਅਤੇ ਤੰਬੂ ਵਿਚੋਂ ਖ਼ੂਨ ਬਾਹਰ ਰੁੜਿਆ। ਕੂਝ ਚਿਰ ਬਾਅਦ ਗੁਰੂ ਸਾਹਿਬ ਖ਼ੂਨ ਨਾਲ ਰੰਗੀ ਤਲਵਾਰ ਲੇਕੇ ਮੁੜ ਲੋਕਾਂ ਮੁਰੇ ਪ੍ਰਗਟ ਹੋਏ। ਗੁਰੂ ਸਾਹਿਬ ਨੇ ਇਕ ਹੋਰ ਸੀਸ ਦੀ ਮੰਗ ਕੀਤੀ। ਇਸ ਵਾਰ ਭਾਈ ਧਰਮ ਦਾਸ ਆਪਣਾ ਸੀਸ ਭੇਟਾ ਕਰਨ ਲਈ ਅੰਗੇ ਆਏ।

ਇਸ ਤਰਾਂ, ਤੀਜੀ ਵਾਰ ਜਰ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਮੋਹਰਮ ਚੰਦ ਅਤੇ ਚੌਥੇ ਸੱਦੇ ਊੱਤੇ ਭਾਈ ਹਿੰਮਤ ਰਾਇ ਅਤੇ ਆਖ਼ੀਰ ਵਿੱਚ ਪੰਜਵੇੰ ਸੱਦੇ ਉੱਤੇ ਭਾਈ ਸਾਹਿਬ ਨੂੰ ਭੇਟਾ ਕਰਨ ਲਈ ਅੱਗੇ ਆਏ ਤੇ ਗੁਰੂ ਸਾਹਿਬ ਨੂੰ ਆਪਣਾ ਸੀਸ ਭੇਟ ਕੀਤਾ। ਗੁਰੂ ਸਾਹਿਬ ਇਨਾੰ ਨੂੰ ਤੰਬੂ ਦੇ ਅੰਦਰ ਲੇ ਜਾੰਦੇ।

ਥੋੜੇ ਚਿਰ ਬਾਅਦ ਗੁਰੂ ਸਾਹਿਬ ਤੰਬੂ ਤੋ ਬਾਹਰ ਆਏ। ਨਾਲ ਹੀ ਜਿਹਨਾਂ ਨੇ ਆਪਣੇ ਸੀਸ ਭੇਟ ਕੀਤੇ ਸਨ, ਉਰ ਗੁਰੂ ਜੀ ਦੇ ਪਿੱਛੇ-ਪਿੱਛੇ ਤੰਬੂ ਵਿੱਚੋ ਬਾਹਰ ਆਏ। ਉਹਨਾਂ ਸਾਰਿਆਂ ਨੂੰ ਹੀ ਇਕੋ ਜਿਹੇ ਬਸਤਰ ਪਾਏ ਹੋਏ ਸਨ। ਗੁਰੂ ਸਾਹਿਬ ਨੇ ਉਰਨਾਂ ਨੂੰ "ਪੰਜ ਪਿਆਰੇ" ਕਹਿ ਕੇ ਨਿਵਾਜਿਆ। ਗੁਰੂ ਸਾਹਿਬ ਨੇ ਬਾਣੀ ਉਚਾਰਦੇ ਹੋਏ ਖੰਡੇ ਨਾਲ ਬਾਟੇ ਵਿੱਚ ਜਲ ਹਿਲਾਉਣਾ ਸ਼ੁਰੂ ਕਿਤਾ। ਮਾਤਾ ਸਾਹਿਬ ਕੋਰ ਜੀ ਨੇ ਇਸ ਬਾਟੇ ਵਿੱਜ ਪਤਾਸੇ ਪਾਏ। ਇਸ ਤਰਾਂ "ਖੰਡੇ ਕੀ ਪਾਹੁਲ" ਤਿਆਰ ਹੋਈ। ਨਾਲ ਹੀ ਗੁਰੂ ਸਾਹਿਬ  ਨੇ ਮਾਤਾ ਸਾਹਿਬ ਕੌਰ ਜੀ ਨੂੰ "ਖਾਲਸਾ ਪੰਥ ਜੀ ਮਾਤਾ" ਕਰਿ ਕੇ ਲਿਵਾਜਿਆ।

ਇਹ ਪੰਜ ਪਿਆਰੇ ਸਨ:-

- ਭਾਈ ਦਇਆ ਸਿੰਘ ਜੀ

- ਭਾਈ ਧਰਮ ਸਿੰਘ ਜੀ

- ਭਾਈ ਹਿੰਮਤ ਸਿੰਘ ਜੀ

- ਭਾਈ ਮੋਹਕਮ ਸਿੰਘ ਜੀ

- ਭਾਈ ਸਾਹਿਬ ਸਿੰਘ ਜੀ

ਸਿੱਖ ਸੰਗਤ ਜੀ ਮੌਜੂਦਗੀ ਵਿੱਚ, ਪੰਜ ਪਿਆਰਿਆਂ ਨੂੰ  ਇਸ ਤੇ ਸਬੰਦ ਵਿੱਚ ਰਹਿਤਾਂ-ਕੁਰਹਿਤਾਂ ਬਾਰੇ ਦੱਸਿਆ। ਇਸ ਤਰਾਂ ਪੰਜ ਪਿਆਰੇ ਨੂੰ ਅਮ੍ਰਿਤ ਛਕਾਇਆ ਗਿਆ। ਨਾਲ ਹੀ ਗੁਰੂ ਸਾਹਿਬ ਨੇ ਐਲਾਨ ਕੀਤਾ, ਇਹ ਪੰਜ ਹੁਣ, ਸਿੱਖ ਤੋ ਸਿੰਘ ਸੱਜ ਗਏ ਹਨ। ਇਹ ਆਕਾਲ ਪੁਰਖ ਦੇ ਸ਼ੇਨ ਹਨ। ਰੁਣ ਇਹਨਾਂ ਦੇ ਨਾਵਾਂ ਨਾਲ ਸਿੰਘ ਸ਼ਬਦ ਜੁ਼ੜ ਹਿਆ ਹੈ। ਪੰਜ ਪਿਆਰੇ ਦੇ ਅਮ੍ਰਿਤ ਛਕਾਉਣ ਤੋ ਬਾਅਦ ਗੁਰੂ ਸਾਹਿਬ ਨੇ ਬੇਨਤੀ ਕਰ ਆਪ ਇਨਾੰ ਪਾਸੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਸ ਤਰਾੰ ਜੀ ਮਿਸਾਲ ਮਨੁੱਖ ਜਾਤੀ ਤੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ: "ਵਾਹ-ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ", ਸੰਗਤਾ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ 

ਐਲਾਨ ਕਿਤਾ ਕਿ ਅੱਗੇ ਤੋ ਜੋ ਵੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇਗਾ। ਊਹ ਸਿੱਖ ਤੋ ਸਿੰਘ ਸੱਜ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ। ਉਰਨਾਂ ਨੇ ਸਿੱਖਾਂ ਨੂੰ ਪੰਜ ਕਕਾਰ ਪਹਿਨਣ ਲਈ ਕਿਹਾ ਕੇਸ਼ ਜਾ ਲੰਬੇ ਵਾਲ ਰਖਣੇ, ਕੰਘਾ, ਕ੍ਰਿਪਾਨ, ਕੱਛੇਰਾ, ਕੜਾ। 

ਵਿਸਾਖੀ ਦੇ ਦਿਨ ਗੁਰਦੁਆਰਿਆਂ ਨੂੰ ਵਿਸ਼ੇਸ ਤੌਰ ਤੇ ਸਜਾਇਆ ਜਾਂਦਾ ਹੈ। ਨਾਲੇ ਇਸ ਮੋਕੇ ਤੇ ਸਿੱਖ ਗੁਰਦੁਆਰੇ ਵਿਚ ਜਾਂਦੇ ਨੇ। ਥਾਂ-ਥਾਂ ਤੇ ਨਗਰ ਕੀਤਲ ਕਢਿਆ ਜਾਂਦਾ ਹੈ।

ਖਾਲਸਾ ਸਿਰਜਨਾਂ ਦਿਵਸ ਦੇ ਨਾਲ ਹੀ ਵਿਸਾਖੀ ਪੰਜਾਬ ਤੇ ਲੋਕਾਂ ਲਈ ਵਾਢੀ ਜਾ ਤਿਉਹਾਰ ਹੈ। ਪੰਜਾਬ ਵਿੱਚ ਵਿਸਾਥੀ ਹਾਡੀ ਦੀ ਫਸਲ ਤੇ ਪੱਕਣ ਦਾ ਚਿੰਨ ਹੈ। ਇਸ ਦਿਨ ਨੂੰ ਕਿਸਾਨਾਂ ਵੱਲੋਂ, ਧੰਨਵਾਦ ਵਜੋਂ ਮਨਾਇਆ ਜਾਂਦਾ ਹੈ। ਜਿਸ ਵਿੱਚ ਕਿਸਾਨ ਭਰਪੂਰ ਫ਼ਸਲ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਅਤੇ ਭਵਿੱਖ ਦੀ ਖੁਸ਼ਹਾਲੀ ਲਈ ਵੀ ਅਰਦਾਸ ਕਰਦੇ ਹਨ। ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਈ ਥਾਵਾਂ ਤੇ ਵੱਖ-ਵੱਖ ਸਮਾਗਮ ਕੀਤੇ ਜਾਂਦੇ ਨੇਂ।

Comments

Popular posts from this blog

ਕੀ ਤੁਸੀਂ ਜਾਣਦੇ ਹੋ ਸੁਪਰਹਿੱਟ ਪੰਜਾਬੀ ਗੀਤ 'ਛੱਲਾ' ਦੇ ਪਿੱਛੇ ਦੀ ਅਸਲ ਕਹਾਣੀ?

ਕੌਣ ਸਨ ਲੰਗਰ ਪ੍ਰਥਾ ਦੀ ਸਿਰਜਣਹਾਰੀ ਮਾਤਾ ਖੀਵੀ ਜੀ

ਕਦੀ ਵੀ ਹਾਰ ਨੀ ਮਨਣੀ